Punjab, the Akal Purakh’s own abode, knows to take care of the elderly but also spread their blessings to each one of us graciously.
Their 'Kirat Kamayee' in its true honest form is the wealth of Punjab.
It’s time for us to get up and bow our heads in the realization that may their bodies be frail, but their souls get richer. For every gracious giving they make, it’s time we fold our hands and pray that this love and giving stays.
Our elderly never sitting idle and working always for humanity is perhaps the finest example that needs to be established that age is just a number and in their continuous giving lies the future that shall never fail us and the coming generations. We need their goodness and grace to be bestowed upon us to shine, and learn the art of selfless service.
Our Vision for Kirat Kamayee Award:
“It’s not to accord recognition, but seeding realization- that without elders, the civilization shall scatter directionless”
Background:
On our 6th foundation day this year, we instituted an award for celebrating the hard work, experience and ideology of seniors and elderly who are now above the age of 80 and are continuously working towards the betterment of our society.
On 14th July 2023, in Chandigarh we honored:
- ● Bibi Harbhajan Kaur- 98-year-old elderly who runs her own startup.
- ● Col (Dr.) Rajinder Singh- 89-year-old elderly who is working relentlessly to fight the Drug menace in the state of Punjab.
The love and affection this small initiative, that Grey Shades took, earned a lot of admiration and respect from all over and we received many suggestions for doing this award across the state of Punjab.
The award is premised on the following:
-
● Experience never gets old:
- It is the experience that’s the best earning of a lifetime, it is this experience that turns out the best possible wealth for the generations to gain from. This becomes the genesis of the ward being named Kirat Kamayee.
- ● With citizen nominations, we wish to awaken the people to realize the wonderful gift of experience the elderly reward us with every day
ਪੰਜਾਬ ਜੋ ਕਿ ਅਕਾਲ ਪੁਰਖ ਦਾ ਆਪਣਾ ਨਿਵਾਸ ਅਸਥਾਨ ਹੈ, ਬਜੁਰਗਾਂ ਦੀ ਦੇਖਭਾਲ ਕਰਨਾ ਜਾਣਦਾ ਹੈ ਅਤੇ ਉਹਨਾਂ ਦੀਆਂ ਅਸੀਸਾਂ ਨੂੰ ਵੰਡਦਾ ਤੇ ਮਾਣਦਾ ਰਿਹਾ ਹੈ।
ਉਨ੍ਹਾਂ ਦੀ ‘ਕਿਰਤ ਕਮਾਈ’ ਸੱਚੇ-ਸੁੱਚੇ ਰੂਪ ਵਿਚ ਪੰਜਾਬ ਦਾ ਸਰਮਾਇਆ ਹੈ।
ਇਹ ਸਾਡੇ ਲਈ ਜਾਗਣ ਅਤੇ ਇਸ ਅਹਿਸਾਸ ਵਿੱਚ ਨਤਮਤਕ ਹੋਣ ਦਾ ਸਮਾਂ ਹੈ ਕਿ ਸਾਡੇ ਬਜ਼ੁਰਗਾਂ ਦੇ ਸਰੀਰ ਭਾਵੇਂ ਕਮਜ਼ੋਰ ਹੋ ਜਾਂਦੇ ਹਨ, ਪਰ ਉਨ੍ਹਾਂ ਦੀਆਂ ਰੂਹਾਂ ਹਮੇਸ਼ਾ ਲਈ ਅਮੀਰ ਰਹਿੰਦੀਆਂ ਹਨ। ਇਹ ਸਮਾਂ ਹੈ ਕਿ ਅਸੀਂ ਅਰਦਾਸ ਕਰੀਏ ਕਿ ਉਹਨਾਂ ਦੁਆਰਾ ਕੀਤੀ ਗਈ ਦਇਆ ਅਤੇ ਇਹ ਪਿਆਰ ਦਾ ਦਾਨ ਹਮੇਸ਼ਾ ਬਣਿਆ ਰਹੇ।
ਸਾਡੇ ਬਜ਼ੁਰਗ ਕਦੇ ਵੀ ਵਿਹਲੇ ਨਹੀਂ ਬੈਠੇ ਅਤੇ ਮਨੁੱਖਤਾ ਲਈ ਹਮੇਸ਼ਾਂ ਕੰਮ ਕਰਦੇ ਰਹਿਣ ਦੀ ਸਭ ਤੋਂ ਉੱਤਮ ਉਦਾਹਰਣ ਹਨ। ਉਮਰ ਸਿਰਫ ਇੱਕ ਗਿਣਤੀ ਦਾ ਅੰਕ ਹੈ ਅਤੇ ਉਨ੍ਹਾਂ ਦੀਆਂ ਦਿੱਤੀਆਂ ਨਿਰੰਤਰ ਦਾਤਾਂ ਸਾਨੂੰ ਅਤੇ ਆਉਣ ਵਾਲੀ ਪੀੜ੍ਹੀ ਨੂੰ ਭਵਿੱਖ ਵਿੱਚ ਹਮੇਸ਼ਾ ਸਫਲ ਕਰਨਗੀਆਂ । ਸਾਨੂੰ ਨਿਰਸਵਾਰਥ ਸੇਵਾ ਦੀ ਕਲਾ ਸਿੱਖਣ ਲਈ ਉਹਨਾਂ ਦੀ ਚੰਗਿਆਈ ਅਤੇ ਕਿਰਪਾ ਦੀ ਲੋੜ ਹੈ।
ਕਿਰਤ ਕਮਾਈ ਸਨਮਾਨ ਲਈ ਸਾਡਾ ਸੰਕਲਪ: "ਇਹ ਸਿਰਫ ਮਾਨਤਾ ਦੇਣ ਲਈ ਨਹੀਂ ਹੈ, ਸਗੋਂ ਸਮਾਜ ਨੂੰ ਇਹ ਅਹਿਸਾਸ ਕਰਵਾਉਣ ਲਈ ਹੈ ਕਿ ਬਜ਼ੁਰਗਾਂ ਤੋਂ ਬਿਨਾਂ ਸਭਿਅਤਾ ਦਿਸ਼ਾਹੀਣ ਹੋ ਜਾਵੇਗੀ"
ਪਿਛੋਕੜ: ਇਸ ਸਾਲ ਗ੍ਰੇ ਸ਼ੇਡਜ਼ ਦੇ 6ਵੇਂ ਸਥਾਪਨਾ ਦਿਵਸ 'ਤੇ, ਅਸੀਂ ਬਜ਼ੁਰਗਾਂ ਦੇ ਅਨੁਭਵ, ਵਿਚਾਰਧਾਰਾ ਅਤੇ ਉਹਨਾਂ ਵੱਲੋਂ ਕੀਤੀ ਸਖ਼ਤ ਮਿਹਨਤ ਦਾ ਜਸ਼ਨ ਮਨਾਉਣ ਲਈ ਇੱਕ ਸਨਮਾਨ ਦੀ ਸਥਾਪਨਾ ਕੀਤੀ। ਮਿਤੀ 14 ਜੁਲਾਈ 2023 ਨੂੰ, ਚੰਡੀਗੜ੍ਹ ਵਿੱਚ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ:
● ਬੀਬੀ ਹਰਭਜਨ ਕੌਰ- 98 ਸਾਲਾ ਬਜ਼ੁਰਗ ਜੋ ਆਪਣਾ ਸਟਾਰਟਅੱਪ ਚਲਾਉਂਦੇ ਹਨ ।
● ਕਰਨਲ (ਡਾ.) ਰਜਿੰਦਰ ਸਿੰਘ- 89 ਸਾਲਾ ਬਜ਼ੁਰਗ ਜੋ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਨਾਲ ਲੜਨ ਲਈ ਅਣਥੱਕ ਮਿਹਨਤ ਕਰ ਰਹੇ ਹਨ।
ਇਸ ਛੋਟੀ ਜਿਹੀ ਪਹਿਲ, ਜੋ ਕਿ ਗ੍ਰੇ ਸ਼ੇਡਜ਼ ਨੇ ਕੀਤੀ, ਉਸ ਲਈ ਪਿਆਰ ਅਤੇ ਸਨੇਹ ਨੇ ਸਾਰੇ ਪਾਸੇ ਤੋਂ ਬਹੁਤ ਪ੍ਰਸ਼ੰਸਾ ਅਤੇ ਸਤਿਕਾਰ ਪ੍ਰਾਪਤ ਕੀਤਾ। ਸਾਨੂੰ ਪੰਜਾਬ ਭਰ ਵਿੱਚ ਇਸ ਸਨਮਾਨ ਨੂੰ ਕਰਨ ਲਈ ਬਹੁਤ ਸਾਰੇ ਸੁਝਾਅ ਪ੍ਰਾਪਤ ਹੋਏ। ਸਨਮਾਨ ਹੇਠ ਲਿਖੀ ਸੋਚ 'ਤੇ ਅਧਾਰਤ ਹੈ:
● ਅਨੁਭਵ ਕਦੇ ਪੁਰਾਣਾ ਨਹੀਂ ਹੁੰਦਾ: ਇਹ ਉਹ ਤਜਰਬਾ ਹੈ ਜੋ ਜੀਵਨ ਭਰ ਦੀ ਸਭ ਤੋਂ ਉੱਤਮ ਕਮਾਈ ਹੈ, ਇਹ ਉਹ ਅਨੁਭਵ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਚੰਗੀ ਦਾਤ ਹੈ ਇਸ ਕਰਕੇ ਇਸ ਸਨਮਾਨ ਦਾ ਨਾਮ ਕਿਰਤ ਕਮਾਈ ਹੈ।
● ਲੋਕਾਂ ਦੁਆਰਾ ਨਾਮਜ਼ਦਗੀਆਂ ਦੇ ਨਾਲ, ਅਸੀਂ ਸਮਾਜ ਨੂੰ ਅਨੁਭਵ ਦੇ ਸ਼ਾਨਦਾਰ ਤੋਹਫ਼ੇ ਨੂੰ ਮਹਿਸੂਸ ਕਰਨ ਲਈ ਜਾਗਰੂਕ ਕਰਨਾ ਚਾਹੁੰਦੇ ਹਾਂ ਜੋ ਬਜ਼ੁਰਗਾਂ ਤੋਂ ਸਾਨੂੰ ਵਿਰਸੇ ਵਿੱਚ ਮਿਲਿਆ।